Tuesday , March 28 2023
Breaking News
Home / BREAKING / 150 ਗ੍ਰਾਮ ਹੈਰੋਇਨ ਅਤੇ ਇਕ ਮੋਟਰਸਾਈਕਲ ਸਮੇਤ ਤਿੰਨ ਗ੍ਰਿਫਤਾਰ

150 ਗ੍ਰਾਮ ਹੈਰੋਇਨ ਅਤੇ ਇਕ ਮੋਟਰਸਾਈਕਲ ਸਮੇਤ ਤਿੰਨ ਗ੍ਰਿਫਤਾਰ

ਫਿਰੋਜ਼ਪੁਰ, 14 ਸਤੰਬਰ (ਓਜੀ ਇੰਡੀਅਨ ਨਿਊਜ਼ ਬਿਊਰੋ)- ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ ਗਸ਼ਤ ਅਤੇ ਨਾਕਾਬੰਦੀ ਦੌਰਾਨ ਤਿੰਨ ਵਿਅਕਤੀਆਂ ਨੂੰ 150 ਗ੍ਰਾਮ ਹੈਰੋਇਨ ਅਤੇ ਇਕ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਗੁਰੂਹਰਸਾਹਏ ਪਾਸ ਪੁੱਜੇ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਕਰਨ ਸਿੰਘ ਉਰਫ ਪੱਟੂ ਪੁੱਤਰ ਰਸਾਲ ਸਿੰਘ ਉਰਫ ਸਾਹਿਬ ਸਿੰਘ ਵਾਸੀ ਕੁਟੀ ਮੋਹੜ ਹਾਂਡਿਆਂ ਵਾਲੀ ਗਲੀ ਗੁਰੂਹਰਸਹਾਏ ਅਤੇ ਸੁਨੀਲ ਕੁਮਾਰ ਉਰਫ ਸੰਨੀ ਪੁੱਤਰ ਅਮੀਰ ਚੰਦ ਵਾਸੀ ਸ਼ਰੀਂਹ ਵਾਲਾ ਰੋਡ ਨੇੜੇ ਸ਼ੇਰੇ ਦੀ ਚੱਕੀ ਗੁਰੂਹਰਸਹਾਏ ਅਤੇ ਮੰਟੂ ਪੁੱਤਰ ਹਰਮੇਸ਼ ਵਾਸੀ ਮੁਕਤਸਰ ਰੋਡ ਉਤਲਾ ਵੇਹੜਾ ਗੁਰੂਹਰਸਹਾਏ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਜੋ ਅੱਜ ਵੀ ਇਸ ਸਮੇਂ ਦੋਸ਼ੀਅਨ ਮੋਟਰਸਾਈਕਲ ਬਜਾਜ ਸੀਟੀ 100 ਬਿਨ੍ਹਾ ਨੰਬਰੀ ‘ਤੇ ਸਵਾਰ ਹੋ ਕੇ ਬੇਰ ਸਾਹਿਬ ਰੋਡ ਗੁਰੂਹਰਸਹਾਏ ਦੀ ਤਰਤੋਂ ਫਰੀਦਕੋਟ ਸਾਦਿਕ ਰੋਡ ਗੁਰੂਹਰਸਹਾਏ ਵੱਲ ਨੂੰ ਆ ਰਹੇ ਹਨ। ਜੇਕਰ ਹੁਣੇ ਹੀ ਟੀ ਪੁਆਇੰਟ ਕੋਹਰ ਸਿੰਘ ਵਾਲਾ ਚੋਂਕ ਗੁਰੂਹਰਸਹਾਏ ‘ਤੇ ਨਾਕਾਬੰਦੀ ਕੀਤੀ ਜਾਵੇ ਤਾਂ ਉਕਤ ਦੋਸ਼ੀਅਨ ਕਾਬੂ ਆ ਸਕਦੇ ਹਨ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਦੇ ਕਬਜ਼ੇ ਵਿਚੋਂ 150 ਗ੍ਰਾਮ ਹੈਰੋਇਨ, ਇਕ ਮੋਟਰਸਾਈਕਲ ਬਿਨ੍ਹਾ ਨੰਬਰੀ ਬਰਾਮਦ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

About admin

Check Also

प्रकाश सिंह बादल को हुआ ओमीक्रोन, कुछ दिन रहेंगे ICU में

लुधियाना, 24 जनवरी 2022, ओजी इंडियन ब्यूरो- पंजाब के पूर्व मुख्य मंत्री प्रकाश सिंह बादल …

Leave a Reply

Your email address will not be published. Required fields are marked *