Sunday , November 27 2022
Breaking News
Home / BREAKING / ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਮੇਨ ਰੋਡ ‘ਤੇ ਲਗਾਇਆ ਜਾਮ, ਕੀਤਾ ਰੋਸ ਮੁਜ਼ਾਹਰਾ

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਮੇਨ ਰੋਡ ‘ਤੇ ਲਗਾਇਆ ਜਾਮ, ਕੀਤਾ ਰੋਸ ਮੁਜ਼ਾਹਰਾ

Web Desk- Harsimranjit Kaur

ਫਿਰੋਜ਼ਪੁਰ 13 ਅਕਤੂਬਰ (ਓਜੀ ਇੰਡਿਅਨ ਬਿਊਰੋ)- ਪੰਜਾਬ ਅੰਦਰ ਚੱਲ ਰਹੇ ਬਿਜਲੀ ਸੰਕਟ ਦੇ ਚੱਲਦਿਆਂ ਲੱਗ ਰਹੇ ਵੱਡੇ-ਵੱਡੇ ਕੱਟਾਂ ਤੋਂ ਦੁਖੀ ਹੋਏ ਤਲਵੰਡੀ ਭਾਈ ਦੇ ਆਸ-ਪਾਸ ਦੇ ਪਿੰਡਾਂ ਹਰਾਜ, ਕਰਮਿੱਤੀ, ਚੋਟੀਆਂ ਕਲਾਂ, ਕੋਟ ਕਰੋੜ ਕਲਾਂ ਆਦਿ ਪਿੰਡਾਂ ਤੋਂ ਪਹੁੰਚੇ ਵੱਡੀ ਗਿਣਤੀ ਵਿਚ ਕਿਸਾਨਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਮੇਨ ਰੋਡ ‘ਤੇ ਜਾਮ ਲਗਾ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਤੇਜਿੰਦਰ ਸਿੰਘ ਬਰਾੜ ਪ੍ਰਧਾਨ ਨੇ ਕਿਹਾ ਕਿ ਖੇਤਾਂ ਦੀ ਬਿਜਲੀ ਸਿਰਫ ਘੰਟਾ ਡੇਢ ਘੰਟਾ ਹੀ ਆਉਂਦੀ ਹੈ, ਜਿਸ ਨਾਲ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਨੁਕਸਾਨ ਹੋ ਰਿਹਾ ਹੈ।

ਇਹ ਵੀ ਪੜੋ- ਬੱਚਾ ਅਗਵਾ ਕਰਨ ਦੇ ਦੋਸ਼ ਵਿਚ 2 ਵਿਅਕਤੀਆਂ ਖਿਲਾਫ ਮਾਮਲਾ ਦਰਜ

ਉਨ੍ਹਾਂ ਕਿਹਾ ਕਿ ਝੋਨੇ ਨੂੰ ਅਖੀਰਲਾ ਪਾਣੀ ਲਗਾਉਣਾ ਹੈ ਅਤੇ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਵਲੋਂ ਐਕਸੀਅਨ ਅਤੇ ਐੱਸਡੀਓ ਦੇ ਧਿਆਨ ਵਿਚ ਲਿਆਂਦਾ ਗਿਆ ਸੀ, ਪਰ ਕੋਈ ਮਸਲਾ ਹੱਲ ਨਹੀਂ ਹੋਇਆ। ਇਸ ਮੌਕੇ ਗੁਰਨਾਮ ਸਿੰਘ ਗਾਮਾ ਪੈ੍ਰੱਸ ਸਕੱਤਰ, ਜਸਕਰਨ ਸਿੰਘ ਸਕੱਤਰ, ਖੁਸਦੀਪ ਸਿੰਘ, ਪ੍ਰਿਤਪਾਲ ਸਿੰਘ ਵੜਿੰਗ ਕੌਂਸਲਰ, ਰਾਜਦੀਪ ਸਿੰਘ, ਬਲਜਿੰਦਰ ਸਿੰਘ ਬੱਗੂ, ਸੁਖਜੀਤ ਸਿੰਘ ਦਿਉਲ, ਗੁਰਚਰਨ ਸਿੰਘ ਬਰਾੜ, ਰਮਨਦੀਪ ਸਿੰਘ ਬਰਾੜ, ਖੁਸਕਰਨ ਸਿੰਘ ਆਦਿ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖੇਤਾਂ ਦੀ ਬਿਜਲੀ ਸਪਲਾਈ ਨਿਰਵਿਘਨ ਦਿੱਤੀ ਤਾਂ ਜੋ ਝੋਨੇ ਦੀ ਫਸਲ ਨੂੰ ਅਖੀਰਲਾ ਪਾਣੀ ਦਿੱਤਾ ਜਾ ਸਕੇ।

About admin

Check Also

प्रकाश सिंह बादल को हुआ ओमीक्रोन, कुछ दिन रहेंगे ICU में

लुधियाना, 24 जनवरी 2022, ओजी इंडियन ब्यूरो- पंजाब के पूर्व मुख्य मंत्री प्रकाश सिंह बादल …

Leave a Reply

Your email address will not be published. Required fields are marked *