Monday , July 4 2022
Breaking News
Home / BREAKING / ਜਲੰਧਰ ‘ਚ ਕਿਸਾਨਾਂ ਨੇ ਪਾੜੇ ਕੇਜਰੀਵਾਲ ਦੇ ਪੋਸਟਰ, ਕੇਜਰੀਵਾਲ ਦੀ ਪੰਜਾਬ ਫੇਰੀ ਦਾ ਕੀਤਾ ਭਾਰੀ ਵਿਰੋਧ

ਜਲੰਧਰ ‘ਚ ਕਿਸਾਨਾਂ ਨੇ ਪਾੜੇ ਕੇਜਰੀਵਾਲ ਦੇ ਪੋਸਟਰ, ਕੇਜਰੀਵਾਲ ਦੀ ਪੰਜਾਬ ਫੇਰੀ ਦਾ ਕੀਤਾ ਭਾਰੀ ਵਿਰੋਧ

Web Desk- Harsimranjit Kaur 

ਜਲੰਧਰ,13 ਅਕਤੂਬਰ (ਓਜੀ ਇੰਡਿਅਨ ਬਿਊਰੋ)- ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੋ ਦਿਨ ਦੇ ਪੰਜਾਬ ਦੌਰੇ ‘ਤੇ ਹਨ। ਅੱਜ ਬੁੱਧਵਾਰ ਨੂੰ ਉਨ੍ਹਾਂ ਦੇ ਦੌਰੇ ਦਾ ਦੂਜਾ ਦਿਨ ਹੈ। ਇਸ ਦੌਰਾਨ ਉਨ੍ਹਾਂ ਨੇ ਜਲੰਧਰ ‘ਚ ਵਪਾਰੀਆਂ ਨਾਲ ਮੀਟਿੰਗ ਕਰਨੀ ਸੀ ਪਰ ਇਸ ਤੋਂ ਪਹਿਲਾਂ ਕਿ ਕੇਜਰੀਵਾਲ ਇੱਥੇ ਪਹੁੰਚਦੇ ਕਿਸਾਨਾਂ ਨੇ ਉਨ੍ਹਾਂ ਦੀ ਪੰਜਾਬ ਫੇਰੀ ਦਾ ਵਿਰੋਧ ਕੀਤਾ।

ਅੱਜ ਜਲੰਧਰ ਹਾਈਵੇ ‘ਤੇ ਸਥਿਤ ਬਾਥ ਕੇਸਲ ਪੈਲੇਸ ਵਿੱਚ ਵਪਾਰੀਆਂ ਨਾਲ ਕੇਜਰੀਵਾਲ ਦਾ ਪ੍ਰੋਗਰਾਮ ਕਰਵਾਇਆ ਗਿਆ ਸੀ। ਇਸ ਪ੍ਰੋਗਰਾਮ ਦੀ ਜਾਣਕਾਰੀ ਮਿਲਣ ਤੋਂ ਬਾਅਦ ਕਿਸਾਨਾਂ ਨੇ ਬਿਜਲੀ ਕੱਟ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਪੈਲੇਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।

ਇਸ ਦੌਰਾਨ ‘ਆਪ’ ਆਗੂਆਂ ਨਾਲ ਕਿਸਾਨਾਂ ਦੀ ਤਿੱਖੀ ਬਹਿਸ ਹੋਈ। ਗੁੱਸੇ ਵਿੱਚ ਆਏ ਕਿਸਾਨਾਂ ਨੇ ਕੇਜਰੀਵਾਲ ਦੇ ਪੋਸਟਰ ਪਾੜ ਦਿੱਤੇ। ਕਿਸਾਨਾਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਹੈ।

About admin

Check Also

प्रकाश सिंह बादल को हुआ ओमीक्रोन, कुछ दिन रहेंगे ICU में

लुधियाना, 24 जनवरी 2022, ओजी इंडियन ब्यूरो- पंजाब के पूर्व मुख्य मंत्री प्रकाश सिंह बादल …

Leave a Reply

Your email address will not be published.