Monday , July 4 2022
Breaking News
Home / BREAKING / ਮੁਖਵਿੰਦਰ ਸਿੰਘ ਛੀਨਾ ਨੇ ਸੰਭਾਲਿਆ ਆਈਜੀ ਪਟਿਆਲਾ ਰੇਂਜ ਦਾ ਅਹੁਦਾ

ਮੁਖਵਿੰਦਰ ਸਿੰਘ ਛੀਨਾ ਨੇ ਸੰਭਾਲਿਆ ਆਈਜੀ ਪਟਿਆਲਾ ਰੇਂਜ ਦਾ ਅਹੁਦਾ

Web Desk- Harsimranjit Kaur 

ਪਟਿਆਲਾ, 14 ਅਕਤੂਬਰ (ਓਜੀ ਇੰਡਿਅਨ ਬਿਊਰੋ)- ਸ: ਮੁਖਵਿੰਦਰ ਸਿੰਘ ਛੀਨਾ ਨੇ ਅੱਜ ਆਈਜੀ ਪਟਿਆਲਾ ਰੇਂਜ ਦਾ ਅਹੁਦਾ ਸੰਭਾਲਿਆ। 1997 ਬੈਚ ਦੇ ਆਈਪੀਐਸ ਅਧਿਕਾਰੀ, ਸ੍ਰੀ ਛੀਨਾ ਇਸ ਤੋਂ ਪਹਿਲਾਂ ਆਈਜੀ ਮਨੁੱਖੀ ਅਧਿਕਾਰਾਂ ਦੇ ਨਾਲ -ਨਾਲ ਆਈਜੀ ਕ੍ਰਾਈਮ ਪੀਬੀਆਈ, ਪੰਜਾਬ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਬਠਿੰਡਾ ਤੇ ਫਿਰੋਜਪੁਰ ਰੇਜ਼ਾਂ ਦੇ ਆਈ.ਜੀ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ।

ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਕਿਹਾ ਕਿ ਪਟਿਆਲਾ ਰੇਂਜ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣਾ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਹੋਵੇਗੀ।  ਉਨ੍ਹਾਂ ਕਿਹਾ ਕਿ ਉਹ ਇਹ ਵੀ ਯਕੀਨੀ ਬਣਾਉਣਗੇ ਕਿ ਹਰ ਉਹ ਵਿਅਕਤੀ ਜੋ ਪੁਲਿਸ ਕੋਲ ਆਪਣੀ ਸ਼ਿਕਾਇਤ ਦਾ ਨਿਪਟਾਰਾ ਕਰਵਾਉਣ ਲਈ ਆਉਂਦਾ ਹੈ, ਪ੍ਰੇਸ਼ਾਨ ਨਾ ਹੋਵੇ।  ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਟਿਆਲਾ ਰੇਂਜ ਵਿੱਚ ਆਉਣ ਵਾਲੇ ਐਸਐਸਪੀਜ਼ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਪੁਲਿਸ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਅਤੇ ਅਪਰਾਧੀਆਂ ਪ੍ਰਤੀ ਸਖਤ ਰੁਖ ਨੂੰ ਯਕੀਨੀ ਬਣਾਉਣ।

About admin

Check Also

प्रकाश सिंह बादल को हुआ ओमीक्रोन, कुछ दिन रहेंगे ICU में

लुधियाना, 24 जनवरी 2022, ओजी इंडियन ब्यूरो- पंजाब के पूर्व मुख्य मंत्री प्रकाश सिंह बादल …

Leave a Reply

Your email address will not be published.