Web Desk-Harsimranjit Kaur
ਪਟਿਆਲਾ, 19 ਅਕਤੂਬਰ (ਓਜੀ ਇੰਡਿਅਨ ਬਿਊਰੋ)- ਹਿੰਦੂ ਸੁਰੱਖਿਆ ਸਮਿਤੀ ਦੇ ਰਾਸ਼ਟਰੀ ਪ੍ਰਧਾਨ, ਕਾਮਖਿਆ ਪਿੱਠ ਆਸਾਮ ਅਤੇ ਸ਼੍ਰੀ ਹਿੰਦੂ ਤਖ਼ਤ ਦੇ ਪੀਠਾਧੀਸ਼ਵਰ, ਸ਼ਿਵ ਸ਼ਕਤੀ ਸੇਵਾ ਦਲ ਲੰਗਰ ਚੈਰੀਟੇਬਲ ਟਰਸਟ ਦੇ ਚੈਅਰਮੈਨ ਅਤੇ ਜੂਨਾ ਅਖਾੜਾ ਦੇ ਜਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਨੇ ਕਿਹਾ ਕਿ ਸ਼ਿਵ ਸ਼ਕਤੀ ਲੰਗਰ ਚੈਰੀਟੇਬਲ ਟਰਸਟ ਨੇ ਨਵਰਾਤਿਆਂ ਵਿੱਚ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਵਿਖੇ 1.70 ਲੱਖ ਭਗਤਾਂ ਨੂੰ ਲੰਗਰ ਛਕਾਇਆ ਅਤੇ ਹਿਮਾਚਲ ਦੇ ਹਨੂੰਮਾਨ ਮੰਦਿਰ ਗਗਰੇਟ ਵਿੱਚ 75,000 ਤੋਂ ਵੱਧ ਮਾਤਾ ਚਿੰਤਪੂਰਨੀ ਆਉਣ ਜਾਣ ਵਾਲੇ ਭਗਤਾਂ ਅਤੇ ਰਾਹਗੀਰਾਂ ਨੂੰ ਦਾਨੀ ਮਹਾਪੁਰਖਾਂ ਵਲੋਂ ਆਏ ਰਾਸ਼ਨ ਅਤੇ ਪੈਸੇ ਨਾਲ ਦਿਨ ਰਾਤ ਲੰਗਰ, ਚਾਹ ਅਤੇ ਵਰਤ ਧਾਰੀਆਂ ਨੂੰ ਵਰਤ ਵਾਲਾ ਲੰਗਰ ਛਕਾਇਆ।
ਜਗਦਗੁਰੁ ਪੰਚਾਨੰਦ ਗਿਰੀ ਨੇ ਕਿਹਾ ਕਿ ਸ਼ਿਵ ਸ਼ਕਤੀ ਸੇਵਾ ਦਲ ਲੰਗਰ ਚੈਰੀਟੇਬਲ ਟਰਸਟ ਵਲੋਂ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਵਿੱਚ ਸ਼ੇਰੇ ਹਿੰਦ ਸ਼੍ਰੀ ਪਵਨ ਕੁਮਾਰ ਸ਼ਰਮਾ ਦੁਆਰਾ 1980 ਵਿੱਚ ਸ਼ੁਰੂ ਕੀਤਾ ਲੰਗਰ ਅੱਜ ਤੱਕ ਚਲ ਰਿਹਾ ਹੈ ਅਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਵਰਾਤਿਆਂ ਵਿੱਚ ਕੀਤੀ ਦਿਨ ਰਾਤ ਲੰਗਰ, ਐਂਬੂਲੇਂਸ, ਸਫਾਈ, ਮੁਫਤ ਡਿਸਪੈਂਸਰੀ ਆਦਿ ਦੀ ਸੇਵਾ ਕੀਤੀ।
ਜਗਦਗੁਰੁ ਪੰਚਾਨੰਦ ਗਿਰੀ ਮਹਾਰਾਜ ਨੇ ਕਿਹਾ ਕਿ ਪਿਛਲੇ 40 ਸਾਲਾਂ ਤੋਂ ਸ਼ਿਵ ਸ਼ਕਤੀ ਸੇਵਾ ਦਲ ਲੰਗਰ ਚੈਰੀਟੇਬਲ ਟਰਸਟ ਲੰਗਰ, ਮੁਫਤ ਡਿਸਪੈਂਸਰੀ, ਖੂਨਦਾਨ ਕੈਂਪ, ਅਤਿੰਮ ਯਾਤਰਾ ਵੈਨ ਦੇ ਨਾਲ ਨਾਲ ਫਰੀ ਐਂਬੂਲੈਂਸ ਸੇਵਾ ਵੀ ਕਰਦਾ ਆ ਰਿਹਾ ਹੈ। ਇਸ ਤੋਂ ਇਲਾਵਾ ਸ਼ਿਵ ਸ਼ਕਤੀ ਸੇਵਾ ਦਲ ਭਗਤਾਂ ਦੇ ਸਹਿਯੋਗ ਨਾਲ ਪਟਿਆਲਾ ਦੇ ਰਾਜਿੰਦਰਾ ਆਯੂਰਵੈਦਿਕ ਹਸਪਤਾਲ, ਟੀ ਬੀ ਹਸਪਤਾਲ ਵਿੱਚ ਰੋਜ਼ ਲੰਗਰ ਭੇਜਿਆ ਜਾ ਰਿਹਾ ਹੈ ਅਤੇ ਕਾਲੀ ਮਾਤਾ ਮੰਦਿਰ ਵਿਖੇ ਵੀ ਰੋਜ਼ ਅਟੁੱਟ ਲੰਗਰ ਚਲਾਇਆ ਜਾ ਰਿਹਾ ਹੈ।
ਇਸ ਮੋਕੇ ਸ਼ਿਵ ਸ਼ਕਤੀ ਸੇਵਾ ਦਲ ਲੰਗਰ ਚੈਰੀਟੇਬਲ ਟਰਸਟ ਦੇ ਟਰਸਟੀ ਸਵਤੰਤਰ ਰਾਜ ਪਾਸੀ, ਆਸ਼ੂਤੋਸ਼ ਗੋਤਮ, ਵੀਨਾ ਦੀਦੀ, ਮੰਜੂ ਸ਼ਰਮਾ, ਸੁਰਿੰਦਰ ਗੋਇਲ, ਪ੍ਰਿਤਪਾਲ, ਅਨੁਪਮ ਕੋਰ ਢੀਂਡਸਾ, ਅਸ਼ੋਕ ਸ਼ਰਮਾ, ਸੰਜੀਵ ਹੈਪੀ, ਰਾਜੇਸ਼ ਟੱਪੂ ਆਦਿ ਵੀ ਹਾਜਰ ਰਹੇ।