Web Desk-Harsimran
ਵਿਜੇਪੁਰ, 25 ਅਕਤੂਬਰ (ਓਜੀ ਇੰਡਿਅਨ ਬਿਊਰੋ)- ਕਰਨਾਟਕ ਦੇ ਵਿਜੇਪੁਰਾ ਵਿਚ ਇਕ ਮੁਸਲਿਮ ਪਰਿਵਾਰ ਨੇ ਆਪਣੀ ਧੀ ਨਾਲ ਕਥਿਤ ਪ੍ਰੇਮ ਸੰਬੰਧ ਰੱਖਣ ਦੇ ਦੋਸ਼ ਹੇਠ ਇਕ ਹਿੰਦੂ ਨੌਜਵਾਨ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਮੁੰਡੇ ਦੀ ਲਾਸ਼ ਪਿੰਡ ਦੇ ਇਕ ਖੂਹ ਵਿਚ ਸੁੱਟ ਦਿੱਤੀ।
ਪੁਲਸ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 34 ਸਾਲ ਦਾ ਰਵੀ 21 ਅਕਤੂਬਰ ਤੋਂ ਲਾਪਤਾ ਸੀ। ਅਗਲੇ ਦਿਨ ਨੌਜਵਾਨ ਦੇ ਪਰਿਵਾਰ ਨੇ ਮੁਸਲਿਮ ਕੁੜੀ ਦੇ ਰਿਸ਼ਦੇਦਾਰਾਂ ਵਲੋਂ ਉਸ ਦਾ ਕਤਲ ਕੀਤੇ ਜਾਣ ਦਾ ਸ਼ੱਕ ਪ੍ਰਗਟਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਸੀ। ਉਸ ਪਿੱਛੋਂ ਮਾਮਲੇ ਦੀ ਜਾਂਚ ਲਈ ਪੁਲਸ ਦੀਆਂ 3 ਟੀਮਾਂ ਦਾ ਗਠਨ ਕੀਤਾ ਗਿਆ ਸੀ।
ਪੁਲਸ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 34 ਸਾਲ ਦਾ ਰਵੀ 21 ਅਕਤੂਬਰ ਤੋਂ ਲਾਪਤਾ ਸੀ। ਅਗਲੇ ਦਿਨ ਨੌਜਵਾਨ ਦੇ ਪਰਿਵਾਰ ਨੇ ਮੁਸਲਿਮ ਕੁੜੀ ਦੇ ਰਿਸ਼ਦੇਦਾਰਾਂ ਵਲੋਂ ਉਸ ਦਾ ਕਤਲ ਕੀਤੇ ਜਾਣ ਦਾ ਸ਼ੱਕ ਪ੍ਰਗਟਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਸੀ। ਉਸ ਪਿੱਛੋਂ ਮਾਮਲੇ ਦੀ ਜਾਂਚ ਲਈ ਪੁਲਸ ਦੀਆਂ 3 ਟੀਮਾਂ ਦਾ ਗਠਨ ਕੀਤਾ ਗਿਆ ਸੀ। ਵਿਜੇਪੁਰਾ ਜ਼ਿਲ੍ਹੇ ਦੇ ਬਾਲਾਗਨੂਰ ਪਿੰਡ ਦੇ ਖੂਹ ਵਿਚੋਂ ਐਤਵਾਰ ਸਵੇਰੇ ਰਵੀ ਦੀ ਲਾਸ਼ ਬਰਾਮਦ ਕਰ ਲਈ ਗਈ। ਪੁਲਸ ਨੇ ਕੁੜੀ ਦੇ ਭਰਾ, ਉਸ ਦੇ ਇਕ ਰਿਸ਼ਤੇਦਾਰ ਨੂੰ ਕਤਲ, ਅਪਰਾਧਿਕ ਸਾਜ਼ਿਸ਼ ਅਤੇ ਸਬੂਤ ਨਸ਼ਟ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ।