Monday , January 17 2022
Breaking News
Home / BREAKING / ਸਵਾਲਾਂ ਦੇ ਘੇਰੇ ’ਚ ਬਰਨਾਲਾ ਜੇਲ੍ਹ, ਕੈਦੀ ਵਲੋਂ ਜੇਲ੍ਹ ਸੁਪਰਡੈਂਟ ’ਤੇ ਲਾਏ ਗਏ ਵੱਡੇ ਦੋਸ਼, ਕੈਦੀ ਦੀ ਕੀਤੀ ਕੁੱਟਮਾਰ, ਗਰਮ ਸਰੀਏ ਨਾਲ ਪਿੱਠ ‘ਤੇ ਲਿਖਿਆ ਅੱਤਵਾਦੀ

ਸਵਾਲਾਂ ਦੇ ਘੇਰੇ ’ਚ ਬਰਨਾਲਾ ਜੇਲ੍ਹ, ਕੈਦੀ ਵਲੋਂ ਜੇਲ੍ਹ ਸੁਪਰਡੈਂਟ ’ਤੇ ਲਾਏ ਗਏ ਵੱਡੇ ਦੋਸ਼, ਕੈਦੀ ਦੀ ਕੀਤੀ ਕੁੱਟਮਾਰ, ਗਰਮ ਸਰੀਏ ਨਾਲ ਪਿੱਠ ‘ਤੇ ਲਿਖਿਆ ਅੱਤਵਾਦੀ

Web Desk- Harsimran

ਮਾਨਸਾ, 3 ਨਵੰਬਰ (ਓਜੀ ਇੰਡਿਅਨ ਬਿਊਰੋ)-  ਮਾਨਸਾ ਜ਼ਿਲ੍ਹੇ ਦੀ ਅਦਾਲਤ ਉਸ ਸਮੇਂ ਸਵਾਲਾਂ ਦੇ ਘੇਰੇ ’ਚ ਆ ਗਈ, ਜਦੋਂ ਬਰਨਾਲਾ ਜੇਲ੍ਹ ਤੋਂ ਪੇਸ਼ੀ ਭੁਗਤਨ ਆਏ ਇਕ ਕੈਦੀ ਵਲੋਂ ਜੇਲ੍ਹ ਸੁਪਰਡੈਂਟ ’ਤੇ ਵੱਡੇ ਦੋਸ਼ ਲਾਏ ਗਏ। ਕੈਦੀ ਦੀ ਪਛਾਣ ਕਰਮਜੀਤ ਸਿੱਘ (20) ਵਜੋਂ ਹੋਈ ਹੈ। ਕੈਦੀ ਕਰਮਜੀਤ ਸਿੰਘ ਨੇ ਕਿਹਾ ਕਿ ਉਹ ਅੱਜ ਮਾਨਸਾ ਜ਼ਿਲ੍ਹੇ ਦੀ ਅਦਾਲਤ ’ਚ ਪੇਸ਼ੀ ਭੁਗਤਨ ਆਇਆ ਸੀ। ਉਸ ਨੇ ਜੱਜ ਦੇ ਸਾਹਮਣੇ ਆਪਣੇ ’ਤੇ ਹੋਏ ਅੱਤਿਆਚਾਰ ਦੀ ਕਹਾਣੀ ਦੱਸਦੇ ਹੋਏ ਕਿਹਾ ਕਿ ਬਰਨਾਲਾ ਜੇਲ੍ਹ ਦੇ ਸੁਪਰਡੈਂਟ ਅਤੇ ਹੋਰ ਗਾਰਡਾਂ ਨੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਫਿਰ ਉਨ੍ਹਾਂ ਨੇ ਗਰਮ ਸਰੀਏ ਨਾਲ ਉਸ ਦੀ ਪਿੱਠ ’ਤੇ ਅੱਤਵਾਦੀ ਲਿਖ ਦਿੱਤਾ। ਉਸ ਨੇ ਕਿਹਾ ਕਿ ਉਸ ਦਾ ਕਸੂਰ ਇਹ ਸੀ ਕਿ ਉਸ ਨੇ ਜੇਲ੍ਹ ’ਚ ਹੋ ਰਹੇ ਅੱਤਿਆਰ ਦੇ ਬਾਰੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖੇ ਸਨ।

ਕੈਦੀ ਕਰਮਜੀਤ ਸਿੰਘ ਨੇ ਪੱਤਰ ’ਚ ਲਿਖਿਆ ਕਿ ਜੇਲ੍ਹ ਦੇ ਕੈਦੀਆਂ ਨੂੰ ਚੰਗਾ ਖਾਣਾ ਨਹੀਂ ਮਿਲਦਾ, ਬਹੁਤ ਸਾਰੀਆਂ ਬੀਮਾਰੀਆਂ ਤੋਂ ਪੀੜਤ ਕੈਦੀਆਂ ਨੂੰ ਇਕ ਜੇਲ੍ਹ ’ਚ ਰੱਖਿਆ ਹੋਇਆ ਹੈ। ਜੇਲ੍ਹ ਦੇ ਗੁਰਦੁਆਰਾ ਸਾਹਿਬ ’ਚ ਕੈਦੀਆਂ ਨੂੰ ਜਾਣ ਤੋਂ ਰੋਕ ਦਿੱਤਾ ਜਾਂਦਾ ਹੈ। ਉਸ ਨੇ ਕਿਹਾ ਕਿ ਇਸੇ ਗੱਲਾਂ ਕਰਕੇ ਉਸ ਨੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖੇ। ਜੇਲ੍ਹ ਸੁਪਰਡੈਂਟ ਵਲੋਂ ਗੁੱਸੇ ’ਚ ਆ ਕੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਦੇ ਕੱਪੜੇ ਉਤਾਰ ਕੇ ਉਸ ਦੀ ਪਿੱਠ ’ਤੇ ਗਰਮ ਸਰੀਏ ਨਾਲ ਅੱਤਵਾਦੀ ਲਿਖ ਦਿੱਤਾ। ਪੀੜਤ ਕੈਦੀ ਨੇ ਆਪਣੇ ਨਾਲ ਹੋਏ ਅਤਿਆਚਾਰ ਨੂੰ ਲੈ ਕੇ ਜ਼ਿੰਮੇਵਾਰ ਅਧਿਕਾਰੀਆਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

About admin

Check Also

कोरोना: 24 घंटे में के 2.68 लाख नए केस, 402 मौतें, संक्रमण दर में दो प्रतिशत का इजाफा

नई दिल्ली, 15 जनवरी 2022, (ओजी इंडियन ब्यूरो)-  भारत में पिछले 24 घंटे में कोरोना …

Leave a Reply

Your email address will not be published. Required fields are marked *