Monday , March 20 2023
Breaking News
Home / BREAKING / ਕਾਂਗਰਸ ਸਰਕਾਰ ਲੋਕਾਂ ਨੂੰ ਕਰ ਰਹੀ ਹੈ ਗੁੰਮਰਾਹ, ਲੋਕਾਂ ਨੂੰ ਭਰਮਾਉਣ ਲਈ ਕਰ ਰਹੀ ਹੈ ਡਰਾਮੇਬਾਜ਼ੀ

ਕਾਂਗਰਸ ਸਰਕਾਰ ਲੋਕਾਂ ਨੂੰ ਕਰ ਰਹੀ ਹੈ ਗੁੰਮਰਾਹ, ਲੋਕਾਂ ਨੂੰ ਭਰਮਾਉਣ ਲਈ ਕਰ ਰਹੀ ਹੈ ਡਰਾਮੇਬਾਜ਼ੀ

Web Desk-Harsimran

ਕੱਥੂਨੰਗਲ, 11 ਨਵੰਬਰ (ਓਜੀ ਇੰਡਿਅਨ ਬਿਊਰੋ)- CM ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਹੋਇਆ ਮੁੜ ਸੱਤਾ ਹਾਸਲ ਕਰਨ ਲਈ ਲੋਕਾਂ ਨੂੰ ਭਰਮਾਉਣ ਵਾਸਤੇ ਜੋ ਸਹੂਲਤਾਂ ਦੇਣ ਸਬੰਧੀ ਐਲਾਨ ਕੀਤੇ ਜਾ ਰਹੇ ਹਨ। ਕੈਪਟਨ ਸਰਕਾਰ ਨੇ ਤਾਂ ਸਾਢੇ 4 ਸਾਲ ਤੱਕ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਪਰ ਚੰਨੀ ਸਰਕਾਰ 2 ਮਹੀਨਿਆਂ ’ਚ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰੇਗੀ। ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਹਲਕੇ ਦੇ ਪਿੰਡ ਸੋਹੀਆਂ ਖੁਰਦ ਵਿਖੇ ਅਕਾਲੀ ਵਰਕਰਾਂ ਦੀ ਮੀਟਿੰਗ ਦੌਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ।

ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਇਸ ਵੇਲੇ ਪੰਜਾਬ ਭਰ ’ਚ ਅਕਾਲੀ ਦਲ ਵਲੋਂ ਹਰੇਕ ਹਲਕੇ ’ਚ ਕੀਤੀਆਂ ਜਾ ਰਹੀਆਂ ਰੈਲੀਆਂ ’ਚ ਲੋਕਾਂ ਦੀ ਵੱਡੀ ਸ਼ਮੂਲੀਅਤ ਨੇ ਇਸ ਸਪੱਸ਼ਟ ਕਰ ਦਿੱਤਾ ਹੈ ਕਿ ਲੋਕ ਅਕਾਲੀ ਦਲ ਨਾਲ ਚਟਾਨ ਵਾਂਗ ਖੜੇ ਹਨ ਅਤੇ ਕਾਂਗਰਸ ਦਾ ਲੋਕ ਅਧਾਰ ਖ਼ਤਮ ਹੋ ਚੁੱਕਾ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਵੋਟਾਂ ਹਾਸਲ ਕਰਨ ਲਈ ਚੋਣ ਸਟੰਟਬਾਜ਼ੀ ਹੈ ਅਤੇ ਲੋਕ ਸਰਕਾਰ ਦੀਆਂ ਸਹੂਲਤਾਂ ਹਾਸਲ ਕਰਨ ਲਈ ਸਰਕਾਰੀ ਅਦਾਰਿਆਂ ’ਚ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਰਣੀਕੇ ਨੇ ਕਿਹਾ ਕਿ 2022 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ-ਬਸਪਾ ਗਠਜੋੜ ਸੂਬੇ ਦੇ ਲੋਕਾਂ ਦਾ ਫ਼ਤਵਾ ਲੈ ਕੇ ਸਰਕਾਰ ਬਣਾਏਗਾ ਅਤੇ ਕਾਂਗਰਸ ਸਰਕਾਰ ਵਲੋਂ ਬੰਦ ਕੀਤੀਆਂ ਸਹੂਲਤਾਂ ਨੂੰ ਮੁੜ ਚਾਲੂ ਕੀਤਾ ਜਾਵੇਗਾ।

ਇਸ ਮੌਕੇ ਪ੍ਰਧਾਨ ਧਰਮਬੀਰ ਸਿੰਘ ਸੋਹੀ, ਯਾਦਵਿੰਦਰ ਸਿੰਘ ਸੋਹੀ, ਬਲਜਿੰਦਰ ਸਿੰਘ ਬੁੱਟਰ, ਹਰਦਲਬੀਰ ਸਿੰਘ ਸ਼ਾਹ, ਸਮਸ਼ੇਰ ਸਿੰਘ ਸੇਰਾ ਸੋਹੀ, ਜਥੇਦਾਰ ਹਰਭਜਨ ਸਿੰਘ, ਭੁਪਿੰਦਰ ਸਿੰਘ ਆਦਿ ਅਕਾਲੀ ਵਰਕਰ ਸ਼ਾਮਲ ਸਨ।

About admin

Check Also

प्रकाश सिंह बादल को हुआ ओमीक्रोन, कुछ दिन रहेंगे ICU में

लुधियाना, 24 जनवरी 2022, ओजी इंडियन ब्यूरो- पंजाब के पूर्व मुख्य मंत्री प्रकाश सिंह बादल …

Leave a Reply

Your email address will not be published. Required fields are marked *